ਮੇਲੇ ਸਮੇਂ ਦਿੱਤੀ ਜਾਣਕਾਰੀ ਅਨੁਸਾਰ ਹਾਜ਼ਰਾ ਹਜ਼ੂਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ
ਦੀ ਦੇਹ ਅਰੋਗਤਾ ਅਤੇ ਚੜ੍ਹਦੀ ਕਲਾ ਲਈ ਚੌਪਈ ਦੇ ਪਾਠ ਸ੍ਰੀ ਭੈਣੀ ਸਾਹਿਬ ਵਿਖੇ 23
ਤੋਂ 30 ਦਸੰਬਰ 2010 ਤੱਕ ਕੀਤੇ ਜਾਣਗੇ। ਜਿਵੇਂ ਸਾਧ ਸੰਗਤ ਨੇ ਫਰਵਰੀ 2010 ਵਿੱਚ
ਚੰਡੀ ਦੀ ਵਾਰ ਦੇ ਪਾਠ ਕੀਤੇ ਸਨ, ਉਸੇ ਤਰ੍ਹਾਂ ਹੀ ਸੁੱਚ ਸੋਧ ਦੇ ਧਾਰਨੀ ਹੋ ਕੇ ਅਤੇ ਪੂਰਨ
ਮਰਯਾਦਾ ਅਨੁਸਾਰ ਹੀ ਚੌਪਈ ਦੇ ਪਾਠ 24 ਘੰਟੇ ਲਗਾਤਾਰ ਕੀਤੇ ਜਾਣਗੇ। ਇਹਨਾਂ
ਪਾਠਾਂ ਵਿੱਚ ਉਹੀ ਪਾਠੀ ਸਿੰਘ ਭਾਗ ਲੈਣਗੇ ਜੋ 23 ਤੋਂ 30 ਦਸੰਬਰ ਤੱਕ ਸ੍ਰੀ ਭੈਣੀ ਸਾਹਿਬ
ਪੂਰਾ ਸਮਾਂ ਰਹਿਣਗੇ। ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸਿੰਘ ਆਪਣੇ
ਆਉਣ ਸੰਬਧੀ ਸੂਚਨਾ ਪਹਿਲਾਂ ਹੀ ਸ੍ਰੀ ਭੈਣੀ ਸਾਹਿਬ ਪ੍ਰਬਧਕਾਂ ਨੂੰ ਭੇਜਣ ਤਾਂ ਜੋ ਉਹਨਾਂ
ਲਈ ਯੋਗ ਪ੍ਰਬਧ ਕੀਤੇ ਜਾ ਸਕਣ। ਚੌਪਈ ਦੇ ਪਾਠਾਂ ਵਿੱਚ ਹਿੱਸਾ ਪਾਉਣ ਵਾਲੇ ਪਾਠੀ
ਸਿੰਘ 21 ਦਸੰਬਰ ਸ੍ਰੀ ਭੈਣੀ ਸਾਹਿਬ ਜ਼ਰੂਰ ਪਹੁਚਣ ਤਾਂ ਜੋ ਉਹਨਾਂ ਦਾ ਪਾਠ ਸ਼ੁੱਧ ਅਤੇ
ਮਰਯਾਦਾ ਬਾਰੇ ਪੂਰਨ ਜਾਣਕਾਰੀ ਦਿੱਤੀ ਜਾ ਸਕੇ।
ਵਧੇਰੇ ਜਾਣਕਾਰੀ ਲਈ ਹੇਠਲੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ:
ਮਾਸਟਰ ਦਰਸ਼ਨ ਸਿੰਘ ਜੀ (+91-9872730098)
ਸੰਤ ਨਿਸ਼ਾਨ ਸਿੰਘ ਜੀ (+91-9463246448)