ਇਹ ਇਕ ਬਹੁਤ ਹੀ ਪ੍ਰੇਰਣਾਦਾਇਕ ਸਾਖੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ, ਜਿਸ ਵਿੱਚ ਇੱਕ 7 ਸਾਲ ਦੇ ਬਾਲਕ ਦੀ ਸੋਚ ਸਾਰੀ ਸੰਗਤ ਨੂੰ ਹੈਰਾਨ ਕਰ ਦਿੰਦੀ ਹੈ।
ਜਦ ਪਿੰਡ ਦੇ ਲੋਕ ਬੜੇ ਪ੍ਰੇਮ ਨਾਲ ਗੁਰੂ ਜੀ ਕੋਲ ਬੇਨਤੀ ਕਰਦੇ ਹਨ ਕਿ ਉਹ ਉਨ੍ਹਾਂ ਦੇ ਕੋਲ ਰਹਿ ਕੇ ਉਨ੍ਹਾਂ ਦੀ ਕਲਿਆਣ ਕਰਨ, ਤਾਂ ਗੁਰੂ ਜੀ ਉਨ੍ਹਾਂ ਨੂੰ ਸਤਸੰਗ ਅਤੇ ਕੀਰਤਨ ਦੀ ਮਹੱਤਾ ਦੱਸਦੇ ਹਨ।
ਉਸੇ ਪਿੰਡ ਵਿੱਚ ਇੱਕ ਛੋਟਾ ਬਾਲਕ ਹਰ ਰੋਜ਼ ਸਵੇਰੇ ਉੱਠ ਕੇ ਕੀਰਤਨ ਸੁਣਨ ਆਉਂਦਾ ਸੀ। ਇੱਕ ਦਿਨ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਉਹ ਇਸ ਉਮਰ ਵਿੱਚ ਇਹਨਾ ਭਗਤੀ ਕਿਉਂ ਕਰਦਾ ਹੈ?
ਬਾਲਕ ਦਾ ਜਵਾਬ ਸੁਣ ਕੇ ਸਾਰੀ ਸੰਗਤ ਹੈਰਾਨ ਰਹਿ ਗਈ…
ਉਸ ਨੇ ਕਿਹਾ:
“ਛੋਟੀਆਂ ਲੱਕੜੀਆਂ ਪਹਿਲਾਂ ਸੜਦੀਆਂ ਹਨ, ਇਸ ਲਈ ਮੈਂ ਹੁਣੇ ਹੀ ਸਤਸੰਗ ਕਰ ਰਿਹਾ ਹਾਂ...”
ਇਹ ਸਾਖੀ ਸਾਨੂੰ ਸਿਖਾਉਂਦੀ ਹੈ:
ਜੀਵਨ ਦਾ ਕੋਈ ਭਰੋਸਾ ਨਹੀਂ
ਸਤਸੰਗ ਅਤੇ ਨਾਮ ਸਿਮਰਨ ਦੀ ਮਹੱਤਾ
ਛੋਟੀ ਉਮਰ ਵਿੱਚ ਵੀ ਵੱਡੀ ਸੋਚ ਹੋ ਸਕਦੀ ਹੈ
ਗੁਰੂ ਜੀ ਦੇ ਉਪਦੇਸ਼:
“ਕਰਤਾਰ ਨੂੰ ਹਾਜ਼ਰਾ ਹਜ਼ੂਰ ਜਾਣੋ ਅਤੇ ਭਗਤੀ ਕਰੋ”
Video type:
ਬਾਲ ਸਿੱਖਿਆ
